ਵਿਦਿਆਰਥੀਆਂ ਲਈ ਵਜ਼ੀਫ਼ੇ (Scholarship for Students)
ਫ਼ੀਸ ਮੁਆਫੀ ਦੀ ਸਹੂਲਤ ਯੋਗਤਾ ਅਤੇ ਗਰੀਬੀ ਨੂੰ ਵਿਚਾਰਦੇ ਹੋਏ ਲੋੜਵੰਦ ਵਿਦਿਆਰਥੀਆਂ ਨੂੰ ਕੇਵਲ ਦਾ ਨਿਰਧਾਰਤ ਸੀਮਾਵਾਂ ਦੇ ਤਹਿਤ ਪ੍ਰਾਪਤ ਹੁੰਦੀ ਹੈ। ਗਰੀਬ ਅਤੇਲੋੜਵੰਦਵਿਦਿਆਰਥੀਆਂਨੂੰਨਾਕੇਵਲਟਿਊਸ਼ਨਫੀਸਵਿੱਚਰਿਆਇਤ ਮਿਲਦੀ ਹੈ ਸਗੋਂ ਉਨ੍ਹਾਂ ਨੂੰ ਪੁਸਤਕ ਭੰਡਾਰ ਵਿੱਚੋਂ ਪੁਸਤਕਾਂ ਵੀ ਉਪਲੱਬਧ ਕਰਵਾਈਆਂ ਜਾਂਦੀਆਂ ਹਨ ਅਤੇ ਯੂਨੀਵਰਸਿਟੀ/ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਪ੍ਰਵਾਨਿਤ ਸਕਾਲਰਸ਼ਿਪ ਤੇ ਫੈਲੋਸ਼ਿਪ ਨਿਯਮਾਂ ਅਨੁਸਾਰ ਪ੍ਰਦਾਨ ਕੀਤੀਆਂ ਜਾਂਦੀਆਂ ਹਨ ।
- ਅਨੁਸੂਚਿਤ ਜਾਤੀ / ਜਨਜਾਤੀ ਨਾਲ ਸੰਬੰਧ ਰੱਖਣ ਵਾਲੇ ਵਿਦਿਆਰਥੀ ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ 25000/ ਤੋਂ ਵੱਧ ਨਾ ਹੋਵੇ, ਭਾਰਤ ਸਰਕਾਰ ਦੇ ਵਜ਼ੀਫੇ ਲਈ ਅਰਜ਼ੀ ਦੇ ਸਕਦੇ ਹਨ ।ਜੋ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ, ਉਨ੍ਹਾਂ ਦੀ ਪੂਰੀ ਫ਼ੀਸ ਵੀ ਮੁਆਫ ਕੀਤੀ ਜਾਂਦੀ ਹੈ ।
- ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀ ਜੋ ਕਿ ਪੰਜਾਬ ਨਾਲ ਸੰਬੰਧ ਰੱਖਦੇ ਹਨ ਅਤੇ ਰਾਜ ਦੇ ਵਿੱਦਿਅਕ ਅਦਾਰਿਆਂ ਵਿੱਚ ਹੀ ਪੜ੍ਹਦੇ ਹਨ ਅਤੇ ਜਿਨ੍ਹਾਂ ਦੇ ਪਰਿਵਾਰ ਦੀ ਆਮਦਨ 100000 ਸਾਲਾਨਾ ਤੋਂ ਵੱਧ ਨਾ ਹੋਵੇ, ਇਸ ਯੋਜਨਾ ਤਹਿਤ ਵਜ਼ੀਫ਼ਾ ਲੈ ਸਕਦੇ ਹਨ ।
ਜ਼ਰੂਰੀ ਸੂਚਨਾ : ਪੰਜਾਬ ਸਰਕਾਰ ਦੇ ਪੱਤਰ ਨੰਬਰ 2/9-2002ਸਕਾਲਰਸ਼ਿਪ।(8)ਅਨੁਸਾਰ :-ਅਨੁਸੂਚਿਤ ਜਾਤੀਆਂ/ ਜਨ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਜਾਤ ਦਾ ਸਰਟੀਫਿਕੇਟ ਸਬੰਧਤ ਜ਼ਿਲ੍ਹੇ ਦੇ ਰੈਵੀਨਿਊ ਅਥਾਰਿਟੀ ਵੱਲੋਂ ਜਾਰੀ ਹੋਣਾ ਚਾਹੀਦਾ ਹੈ ,ਜੋ ਕਿ ਤਹਿਸੀਲਦਾਰ ਦੇ ਅਹੁਦੇ ਤੋਂ ਘੱਟ ਨਹੀਂ ਹੋਣਾ ਚਾਹੀਦਾ ।
ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਪਰਿਵਾਰ ਦੀ ਸਾਲਾਨਾ ਆਮਦਨਨਾਲ ਸਬੰਧਤ ਸਰਟੀਫਿਕੇਟ ਸਬੰਧਿਤ ਜ਼ਿਲ੍ਹੇ ਦੇ ਰੈਵੀਨਿਊ ਅਥਾਰਟੀ ਵੱਲੋਂ ਤਸਦੀਕ ਹੋਣਾ ਚਾਹੀਦਾ ਹੈ ।
ਵਿਦਿਆਰਥੀਆਂ ਨੂੰ ਉਪਰੋਕਤ ਅਨੁਸਾਰ ਭਾਰਤ ਸਰਕਾਰ ਵੱਲੋਂ ਨਿਰਧਾਰਤ ਪਰਿਵਾਰ ਦੀ ਸਾਲਾਨਾ ਆਮਦਨ ਦੀ ਦਰ ਬਾਰੇ ਲੋੜੀਂਦਾ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ ।
ਆਨਲਾਈਨ ਫਾਰਮ ਨਾਲ ਲੋੜੀਂਦੇ ਦਸਤਾਵੇਜ਼ ਹੇਠ ਲਿਖੇ ਅਨੁਸਾਰ ਹਨ :
- ਆਮਦਨ ਸਬੂਤ :ਸਵੈ ਰੋਜ਼ਗਾਰ ਵਾਲੇ ਮਾਪੇ /ਸਰਪ੍ਰਸਤ ਆਪਣੇ ਸਾਰੇ ਵਸੀਲਿਆਂ ਤੋਂ ਆਮਦਨ ਸਬੰਧੀ ਸਵੈ ਘੋਸ਼ਣਾ ਨਾਲ ਜੁਡੀਸ਼ੀਅਲ ਸਟੈਂਪ ਪੇਪਰ ਹਲਫੀਆ ਬਿਆਨ ਤੇ ਦੇਣਗੇ ਇੰਮਪਲਾਈਜ਼ ਮਾਪੇ /ਸਰਪ੍ਰਸਤ ਆਪਣੇ ਵਿਭਾਗ ਦੇ ਇਮਪਲਾਇਰ ਤੋਂ ਆਪ ਆਮਦਨ ਸੰਬੰਧੀ ਸਰਟੀਫਿਕੇਟ ਦੇਣਗੇ ਅਤੇ ਕਿਸੇ ਹੋਰ ਵਸੀਲੇ ਤੋਂ ਵਾਧੂ ਆਮਦਨ ਬਾਰੇ ਨਾਨ ਜੁਡੀਸ਼ੀਅਲ ਸਟੈਂਪ ਪੇਪਰ ‘ਤੇ ਸਵੈ ਘੋਸ਼ਣਾ ਦੇਣਗੇ।
- ਵਿਦਿਆਰਥੀ ਦੇ ਚਾਲੂ ਬੈਂਕ ਅਕਾਊਂਟ ਦੀ ਪਾਸ ਬੁੱਕ ਦੇ ਪਹਿਲੇ ਪੇਜ ਦੀ ਕਾਪੀ: ਜਿਸ ਵਿੱਚ ਕਰੈਕਟ ਬੈਂਕ ਅਕਾਊਂਟ ਆਈ .ਐੱਫ .ਸੀ ਕੋਡ ਸਾਫ- ਸਾਫ ਹੋਵੇ ।ਬੈਂਕ ਅਕਾਊਂਟ ਆਧਾਰ ਕਾਰਡ ਨਾਲ ਲਿੰਕ ਹੋਣਾ ਅਤਿਜ਼ਰੂਰੀ ਹੈ ।
- ਆਈਡੈਂਟਿਟੀ ਪਰੂਫ : ਆਧਾਰ ਕਾਰਡ ਜਾਂ ਰਾਸ਼ਨ ਕਾਰਡ /ਵੋਟਰ ਕਾਰਡ ਦੀ ਕਾਪੀ ।
- ਦਸਤਾਵੇਜ਼ ਸਬੂਤ : ਵਿਦਿਆਰਥੀ ਦੇ ਲੇਟੈਸ਼ਟ ਫੋਟੋ, ਅਨੁਸੂਚਿਤ ਪਛੜੀ ਜਾਤੀ ਦਾ ਸਰਟੀਫਿਕੇਟ, ਪਿਛਲੀ ਕਲਾਸ ਪਾਸ ਕਰਨ ਦਾ ਸਰਟੀਫਿਕੇਟ,ਡੋਮੀਸਾਈਲ ਸਰਟੀਫਿਕੇਟ, ਦਸਵੀਂ ਪਾਸ ਦਾ ਸਰਟੀਫਿਕੇਟ ,ਈ .ਮੇਲ .ਆਈ . ਡੀ ਅਤੇ ਮੋਬਾਇਲ ਨੰਬਰ, ਕਾਲਜਫੀਸਰਸੀਦਦੀਕਾਪੀ, 75% ਹਾਜ਼ਰੀਜ਼ਰੂਰੀਹੈ।
- ਉਪਰੋਕਤ ਦਸਤਾਵੇਜ਼ ਤੋਂ ਬਿਨਾਂ ਕੋਈ ਵੀ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ।ਟਿਊਟਰ ਸਾਹਿਬਾਨ ਆਪਣੇ ਪੱਧਰ ‘ਤੇ ਇਹ ਯਕੀਨੀ ਬਣਾਉਣ ਕਿ ਸਾਰੇ ਦਸਤਾਵੇਜ਼ /ਤੱਥ ਸਹੀ ਅਤੇ ਦਰੁਸਤ ਹਨ ਅਤੇ ਵਿਦਿਆਰਥੀ ਇਕ ਹੀ ਸੰਸਥਾ ਤੋਂ ਅਤੇ ਇੱਕ ਹੀ ਸਕੀਮ ਅਧੀਨ ਵਜ਼ੀਫ਼ੇ ਲਈ ਅਪਲਾਈ ਕਰ ਰਿਹਾ ਹੈ ।
ਮਹਾਸ਼ਾ ਸ਼ਾਂਤੀ ਪ੍ਰਕਾਸ਼ ਸੌਭਾਗਿਆ ਰਾਣੀ ਫਾਊਂਡੇਸ਼ਨ ਵੱਲੋਂ ਪ੍ਰਤਿਭਾਸ਼ਾਲੀ ਲੋੜਵੰਦ ਵਿਦਿਆਰਥੀਆਂ ਲਈ ਸੈਸ਼ਨ 2008-09 ਤੋਂ ਹਰ ਸਾਲ ਲਈ ਚਾਰ ਵਜ਼ੀਫੇ ਚਾਲੂ ਕੀਤੇ ਗਏ ਸਨ।ਇਸ ਵਜ਼ੀਫ਼ੇ ਦੀ ਸਹੂਲਤ ਵਿਦਿਆਰਥੀਆਂ ਨੂੰ ਪੂਰੇ ਕੋਰਸ ਦੌਰਾਨ ਦਿੱਤੀ ਜਾਵੇਗੀ। ਇਸ ਤੋਂ ਭਾਵ ਹੈ ਕਿ ਸਾਲ 2011-12 ਤੋਂ ਹਰ ਸਾਲ 12 ਵਿਦਿਆਰਥੀਆਂ ਨੂੰ ਵਜ਼ੀਫ਼ੇ ਪ੍ਰਦਾਨ ਕੀਤੇ ਜਾਣਗੇ ।ਵਜ਼ੀਫ਼ਾ ਹਾਸਲ ਕਰਨ ਦੇ ਇੱਛੁਕ ਅਤੇ ਯੋਗ ਵਿਦਿਆਰਥੀਆਂ ਤੋਂ ਹਰ ਸਾਲ ਬਿਨੈ-ਪੱਤਰ ਦੀ ਮੰਗ ਕੀਤੀ ਜਾਂਦੀ ਹੈ।ਵਜ਼ੀਫੇ ਦੀ ਸਾਲਾਨਾ ਰਕਮ 5000/ਪ੍ਰਤੀ ਵਿਦਿਆਰਥੀ ਹੈ ।