Alert
Registration open (as per University Norms) for All Classes (Session 2021-22). For registration Click Here

ਦਾਖ਼ਲੇ ਲਈ ਨਿਯਮ


 • ਦਾਖ਼ਲੇ ਲਈ ਸੀਟਾਂ ਸੀਮਤ ਹੋਣ ਕਾਰਨ ਦਾਖ਼ਲੇ ਸਬੰਧੀ ਬਿਨੈ-ਪੱਤਰ ਨਿਰਧਾਰਤ ਮਿਤੀ ਤੱਕ ਹੀ ਮਨਜ਼ੂਰ ਕੀਤੇ ਜਾਣਗੇ। ਦਾਖ਼ਲਾ ਬਿਨੈਕਾਰ ਦੀ ਪਾਤਰਤਾ ਅਤੇ ਮੈਰਿਟ ਦੇ ਆਧਾਰ ‘ਤੇ ਕੀਤਾ ਜਾਵੇਗਾ।
 • ਦਾਖ਼ਲੇ ਦੇ ਨਿਰਧਾਰਤ ਸਮੇਂ ਦੌਰਾ ਫੇਲ੍ਹ ਵਿਦਿਆਰਥੀਆਂ ਦਾ ਦਾਖ਼ਲਾ ਨਹੀਂ ਕੀਤਾ ਜਾਵੇਗਾ । ਦਾਖ਼ਲੇ ਲਈ ਨਰਿਧਾਰਤ ਸਮਾਂ ਬੀਤ ਜਾਣ ‘ਤੇ ਸੀਟਾਂ ਉਪਲਬਧ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੇ ਸਬੰਧ ਵਿੱਚ ਗੌਰ ਕੀਤਾ ਜਾ ਸਕਦਾ ਹੈ ਜਿਹੜੇ ਵਿਦਿਆਰਥੀ ਇਕੋ ਕਲਾਸ ਵਿੱਚ ਦੋ ਵਾਰ ਫੇਲ੍ਹ ਹੋ ਚੁੱਕੇ ਹੋਣ, ਉਨ੍ਹਾਂ ਨੂੰ ਦਾਖ਼ਲੇ ਲਈ ਪੂਰਨ ਤੌਰ ਤੇ ਅਯੋਗ ਸਮਝਿਆ ਜਾਵੇਗਾ ।
 • ਆਪਣੇ ਕਾਲਜ ਦੇ ਫੇਲ੍ਹ ਹੋਏ ਵਿਦਿਆਰਥੀਆਂ ਨੂੰ ਉਸ ਸੂਰਤ ਵਿੱਚ ਹੀ ਦਿੱਤਾ ਜਾਵੇਗਾ, ਜੇਕਰ ਨਿਯਮਾਂ ਅਨੁਸਾਰ ਦਾਖ਼ਲਾ ਕਰਨ ਉਪਰੰਤ ਸੀਟਾਂ ਬਾਕੀ ਹੋਣਗੀਆਂ ।
 • ਜੇਕਰ ਕਿਸੇ ਵਿਦਿਆਰਥੀ ਦੀ ਬੀ.ਏ/ ਬੀ.ਐਸ.ਸੀ. /ਬੀ.ਕਾਮ./ਬੀ.ਸੀ.ਏ. ਭਾਗ ਪਹਿਲਾਂ ਵਿੱਚ ਰੀ-ਅਪੀਅਰ ਹੈ ਤਾਂ ਉਸ ਨੂੰ ਬੀ.ਏ/ ਬੀ.ਐਸ.ਸੀ. /ਬੀ.ਕਾਮ./ਬੀ.ਸੀ.ਏ. ਭਾਗ ਦੂਜਾ ਵਿੱਚ ਆਰਜ਼ੀ ਦਾਖ਼ਲਾ ਹੀ ਦਿੱਤਾ ਜਾਵੇਗਾ । ਉਸ ਦੀ ਭਾਗ ਪਹਿਲਾਂ ਦੀ ਰੀ-ਅਪੀਅਰ ਵਿਸ਼ੇ ਦੀ ਪ੍ਰੀਖਿਆ ਨਿਰਧਾਰਤ ਮੌਕਿਆਂ (Chances) ਵਿੱਚ ਕਲੀਅਰ ਹੋਣ ਦੀ ਸੂਰਤ ਵਿੱਚ ਹੀ ਉਸਨੂੰ ਭਾਗ ਤੀਜਾ ਵਿੱਚ ਦਾਖ਼ਲੇ ਲਈ ਯੋਗ ਸਮਝਿਆ ਜਾਵੇਗਾ ।
 • ਅੰਡਰ ਗ੍ਰੈਜੁਏਟ ਕਲਾਸਾਂ ਲਈ ਉਮਰ ਦੀ ਸੀਮਾ ਇਸ ਪ੍ਰਕਾਰ ਹੈ:
                      ਭਾਗ ਪਹਿਲਾ     20 ਸਾਲ
                      ਭਾਗ ਦੂਜਾ        21 ਸਾਲ
                      ਭਾਗ ਤੀਜਾ       22 ਸਾਲ

  ਨੋਟ: ਉਪਰੋਕਤ ਦੇ ਸਬੰਧ ਵਿੱਚ ਕੋਈ ਰਿਆਇਤ ਪ੍ਰਦਾਨ ਨਹੀਂ ਕੀਤੀ ਜਾਵੇਗੀ ।

 • ਅਜਿਹਾ ਵਿਦਿਆਰਥੀ ਜਿਸ ਦੇ ਵਿੱਦਿਅਕ ਕੈਰੀਅਰ ਵਿਚ ਗੈਪ ਜਾਂ ਬ੍ਰੇਕ ਪਾਈ ਜਾਂਦੀ ਹੈ, ਦਾਖ਼ਲੇ ਲਈ ਉਸਦਾ ਕੇਸ ਦਾਖ਼ਲਾਂ ਕਮੇਟੀ ਕੋਲ ਭੇਜਿਆ ਜਾਵੇਗਾ ਜਿਥੇ ਉਸ ‘ਤੇ ਵਿਚਾਰ ਕੀਤਾ ਜਾਵੇਗਾ ।
 • ਯੂਨੀਵਰਸਿਟੀ/ਸਰਕਾਰ ਦੇ ਨਿਯਮਾਂ ਅਤੇ ਨਿਰਦੇਸ਼ਾਂ ਅਨੁਸਾਰ ਕਾਲਜ ਵਲੋਂ ਨਿਰਧਾਰਤ ਸੀਟਾਂ ਨੂੰ ਧਿਆਨ ‘ਚ ਰੱਖਕੇ ਹੀ ਦਾਖ਼ਲੇ ਦੀ ਇਜਾਜ਼ਤ ਦਿੱਤੀ ਜਾਵੇਗੀ ।
 • ਬੀ.ਐਸ.ਸੀ./ਬੀ.ਕਾਮ/ਬੀ.ਸੀ.ਏ/ਬੀ.ਬੀ.ਏ./ਪੀ.ਜੀ.ਡੀ.ਸੀ.ਏ. ਭਾਗ ਪਹਿਲਾ ਵਿੱਚ ਦਾਖ਼ਲਾ ਪੂਰਨ ਤੌਰ ‘ਤੇ ਯੋਗਤਾ, (Merit) ਦੇ ਆਧਾਰ ‘ਤੇ ਦਿੱਤਾ ਜਾਵੇਗਾ । ਦਾਖ਼ਲੇ ਦੀ ਆਗਿਆ ਸੀਟਾਂ ਦੀ ਉਪਲਬਧਤਾ ਦੇ ਆਧਾਰ ਤੇ ਦਿੱਤੀ ਜਾਵੇਗੀ।
 • ਪਹਿਲੀ ਵਾਰ ਦਾਖ਼ਲੇ ਦੇ ਮੰਤਵ ਲਈ ਆਣ ਵਾਲੇ ਵਿਦਿਆਰਥੀ ਸਾਰੇ ਅਸਲੀ ਕਾਗ਼ਜਾਤ (Original Documents) ਨਾਲ ਲੈ ਕੇ ਆਪਣੇ ਮਾਤਾ-ਪਿਤਾ ਸਰਪ੍ਰਸਤ ਦੇ ਨਾਲ ਆਉਣ ।
 • ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅਧਿਨਿਯਮਾਂ ਅਨੁਸਾਰ ਸਾਰੀਆਂ ਰਾਖਵੀਆਂ ਸੀਟਾਂ ਇਸ ਕਾਲਜ ਵਿੱਚ ਉਪਬਲਧ ਹਨ ।
 • ਸਾਰੀਆਂ ਜਮਾਤਾਂ ਵਿੱਚ ਦਾਖ਼ਲੇ ਬਿਨੈ-ਪੱਤਰ ਨਿਰਧਾਰਤ ਫਾਰਮ ਉਪਰ ਹੀ ਦਿੱਤੇ ਜਾਣਗੇ ।
 • ਦਾਖ਼ਲਾ ਫਾਰਮ ਬਿਨੈ-ਕਾਰ ਦੁਆਰਾ ਪੂਰੀ ਤਰ੍ਹਾਂ ਅਤੇ ਸਾਫ਼-ਸਾਫ਼ ਆਪਣੇ ਹੱਥ ਨਾਲ ਭਰਿਆ ਜਾਵੇ ।
 • ਵਿਦਿਆਰਥੀ ਦੀਆਂ ਪਾਸਪੋਰਟ ਸਾਇਜ਼ ਦੀਆਂ ਤਿੰਨ ਫੋਟੋਆਂ (ਇਕ ਫਾਰਮ ਉਪਰ ਨਿਰਧਾਰਿਤ ਥਾਂ ‘ਤੇ ਚਿਪਕਾਈ ਜਾਵੇ) ਅਤੇ ਇਕ ਸ਼ਨਾਖਤੀ ਕਾਰਡ ਲਈ ਸਟੈਂਪ ਸਾਈਜ਼ ਦੀ ਫੋਟੋ । ਇਹ ਫੋਟੋਆਂ ਬਿਨ੍ਹਾਂ ਗੋਗਲਜ਼ ਤੋਂ, ਨਵੀਨਤਮ ਅਤੇ ਇਕੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ ।
 • ਹੇਠ ਲਿਖੀਆਂ ਤਸਦੀਕਸ਼ੁਦਾ ਕਾਪੀਆਂ (Attested photostate copies) ਦਾਖ਼ਲਾਂ ਫਾਰਮ ਨਾਲ ਲਗਾਈਆਂ ਜਾਣ:

  ਓ) ਦਸਵੀਂ ਪਾਸ ਸਰਟੀਫਿਕੇਟ (ਜਿਸ ‘ਤੇ ਜਨਮ ਤਾਰੀਖ਼ ਹੋਵੇ)

  ਅ) ਪਿਛਲੀ ਪਾਸ ਕੀਤੀ ਗਈ ਪ੍ਰੀਖਿਆ ਦਾ ਸਰਟੀਫਿਕੇਟ/ਨੰਬਰ ਕਾਰਡ, ਜੇਕਰ ਯੂਨੀਵਰਸਿਟੀ/ਬੋਰਡ ਤੋਂ ਸਰਟੀਫਿਕੇਟ ਪ੍ਰਾਪਤ ਨਹੀਂ ਕੀਤਾ ਗਿਆ ਹੈ ਤਾਂ ਆਰਜ਼ੀ ਸਰਟੀਫਿਕੇਟ/ਨੰਬਰ ਕਾਰਡ ਜਮ੍ਹਾਂ ਕਰਵਾਉਣਾ ਪਵੇਗਾ ।

  ੲ) ਪਿਛਲੀ ਸੰਸਥਾ ਦੇ ਮੁਖੀ ਤੋਂ ਪ੍ਰਾਪਤ ਆਚਰਣ ਪ੍ਰਮਾਣ ਪੱਤਰ (Character Certificate) ਦੀ ਤਸਦੀਕਸ਼ੁਦਾ ਕਾਪੀ।

  ਸ) ਸਹਿ-ਵਿਦਿਅਕ ਗਤੀਵਿਧੀਆਂ ਜਿਵੇ ਖੇਡਾਂ, ਕਲਾ, ਅਭਿਨੈ, ਗੀਤ-ਸੰਗੀਤ,ਸਾਹਿਤ-ਆਦਿ ਵਿਚ ਕੀਤੀਆਂ ਗਈਆਂ ਪ੍ਰਾਪਤੀਆਂ ਬਦਲੇ ਸੰਸਥਾ ਦੇ ਮੁੱਖੀ ਵਲੋਂ ਪ੍ਰਾਪਤ ਸਰਟੀਫਿਕੇਟ ਦੀ ਕਾਪੀ ।

  ਹ) ਦੂਸਰੇ ਬੋਰਡ/ਯੂਨੀਵਰਸਿਟੀ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਤਰਤਾ ਸਰਟੀਫਿਕੇਟ (Eligibility Certificate)।

  ਕ) ਦੂਸਰੀ ਯੂਨੀਵਰਸਿਟੀ/ ਕਾਲਜ ਤੋਂ ਮਾਈਗਰੇਸ਼ਨ (Migration) ਵਾਲੇ ਵਿਦਿਆਰਥੀਆਂ ਲਈ ਮਾਈਗਰੇਸ਼ਨ ਜਾਂ ਡਿਸਚਾਰਜ ਸਰਟੀਫਿਕੇਟ ।

  ਖ) ਅਨੁਸੂਚਿਤ ਜਾਤੀ/ਜਨਜਾਤੀਆਂ/ਪੱਛੜੀ ਸ਼੍ਰੇਣੀ ਦੇ ਮਾਮਲੇ ਵਿੱਚ ਤਹਿਸੀਲਦਾਰ/ਭਲਾਈ ਅਫ਼ਸਰ ਦੀ ਪਦਵੀ ਦੇ ਬਰਾਬਰ ਦੇ ਰੈਵਨਿਊ ਅਫ਼ਸਰ ਤੋਂ ਪ੍ਰਾਪਤ ਸਰਟੀਫਿਕੇਟ ਅਤੇ ਮਾਪਿਆਂ ਵੱਲੋਂ ਹਲਫ਼ੀਆ ਬਿਆਨ, ਜਿਸ ਉਪਰ ਦਾਖ਼ਲਾ ਫ਼ਾਰਮ ਵਿੱਚ ਦਰਸਾਏ ਗਏ ਅਧਿਕਾਰੀ ਤੋਂ ਪ੍ਰਤੀ-ਹਸਤਾਖ਼ਰ ਹੋਣ, ਦੀਆਂ ਤਸਦੀਕਸ਼ੁਦਾ ਕਾਪੀਆਂ । ਉਪਰੋਕਤ ਸਰਟੀਫਿਕੇਟ ਅਤੇ ਹਲਫ਼ੀਆ ਬਿਆਨ ਨਾ ਹੋਣ ਦੀ ਸੂਰਤ ਵਿੱਚਅਨੁਸੂਚਿਤ ਜਾਤੀ/ਪੱਛੜੀ ਸ਼੍ਰੇਣੀ ਦੇ ਆਧਾਰ ਤੇ ਮਿਲਣ ਵਾਲੀ ਫੀਸ ਮੁਆਫ਼ੀ ਤੇ ਵਿਚਾਰ ਨਹੀਂ ਕੀਤਾ ਜਾ ਸਕੇਗਾ ।

  ਗ) ਦਾਖ਼ਲੇ ਸਮੇਂ ਆਧਾਰ ਕਾਰਡ ਅਤੇ ਵੋਟਰ ਕਾਰਡ ਦੀ ਫੋਟੋ ਕਾਪੀ ਵੀ ਨਾਲ ਲਗਾਉਣੀ ਜ਼ਰੂਰੀ ਹੈ ।

  ਨੋਟ: ਮੁਲ ਪ੍ਹਮਾਣ ਪੱਤਰ (The Original Certificates) ਦਾਖ਼ਲੇ ਲਈ ਹੋਣ ਵਾਲੀ ਇੰਟਰਵਿਊ ਸਮੇਂ ਹੀ ਲਿਆਉਣੇ ਜ਼ਰੂਰੀ ਹਨ । ਦਾਖ਼ਲਾ ਫਾਰਮ ਨਾਲ ਸਰਟੀਫਿਕੇਟ ਦੀਆਂ ਬਕਾਇਦਾ ਤਸਦੀਕਸ਼ੁਦਾ ਕਾਪੀਆਂ ਹੀ ਲਗਾਈਆਂ ਜਾਣ ।

 • ਚੁਣੇ ਗਏ ਵਿਦਿਆਰਥੀਆਂ ਨੂੰ ਤੁਰੰਤ ਫੀਸ ਜਮ੍ਹਾਂ ਕਰਵਾਉਣੀ ਪਵੇਗੀ । ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਦਾ ਦਾਖ਼ਲੇ ਦਾ ਦਾਅਵਾ(Claim) ਖਤਮ ਹੋ ਜਾਵੇਗਾ ।
 • ਸਾਰੇ ਦਾਖ਼ਲੇ ਉਦੋਂ ਤੱਕ ਆਰਜ਼ੀ ਸਮਝੇ ਜਾਣਗੇ ਜਦੋਂ ਤੱਕ ਪ੍ਰਿੰਸੀਪਲ ਅਤੇ ਯੂਨੀਵਰਸਿਟੀ ਵੱਲੋਂ ਪ੍ਰਵਾਨਤ ਨਹੀਂ ਹੋ ਜਾਂਦੇ ਹਨ।
 • ਉੱਚ ਪੱਧਰ ਦੇ ਖਿਡਾਰੀਆਂ ਨੂੰ ਦਾਖ਼ਲੇ ਸਮੇਂ ਤਰਜੀਹ ਦਿੱਤੀ ਜਾਵੇਗੀ ।
 • ਕਿਸੇ ਵੀ ਜਮਾਤ ਵਿੱਚ ਦਾਖ਼ਲੇ ਸਮੇਂ ਕਿਸੇ ਵੀ ਵਿਦਿਆਰਥੀ ਸਬੰਧੀ ਜੇਕਰ ਪਿਛਲੇ ਸਾਲ ਅਨੁਸ਼ਾਸਨ ਭੰਗ ਕਰਨ ਸਬੰਧੀ ਕੋਈ ਸ਼ਿਕਾਇਤ ਜਾ ਇਤਰਾਜ਼ ਹੋਵੇ ਜਾਂ ਨਵੇਂ ਵਿਦਿਆਰਥੀ ਸਬੰਧੀ ਕਿਸੇ ਕਿਸਮ ਦਾ ਸ਼ੱਕ ਪੈਦਾ ਹੋ ਜਾਵੇ ਤਾਂ ਦਾਖ਼ਲਾ ਕਮੇਟੀ ਨੂੰ ਅਜਿਹੇ ਵਿਦਿਆਰਥੀ ਦਾ ਦਾਖ਼ਲਾ ਨਾ ਕਰਨ ਦਾ ਅਧਿਕਾਰ ਹੈ। ਪ੍ਰਿੰਸੀਪਲ ਸਾਹਿਬ ਨੂੰ ਅਧਿਕਾਰ ਹੈ ਕੇ ਜਿਸਨੂੰ ਉਹ ਦਾਖ਼ਲੇ ਦੇ ਯੋਗ ਨਾ ਸਮਝਦੇ ਹੋਣ ਉਸ ਨੂੰ ਦਾਖ਼ਲੇ ਤੋਂ ਇਨਕਾਰ ਕਰ ਸਕਦੇ ਹਨ ।

ਵਿਦਿਆਰਥੀਆਂ ਲਈ ਵਜ਼ੀਫ਼ੇ (Scholarship for Students)

ਫ਼ੀਸ ਮੁਆਫੀ ਦੀ ਸਹੂਲਤ ਯੋਗਤਾ ਅਤੇ ਗਰੀਬੀ ਨੂੰ ਵਿਚਾਰਦੇ ਹੋਏ ਲੋੜਵੰਦ ਵਿਦਿਆਰਥੀਆਂ ਨੂੰ ਕੇਵਲ ਦਾ ਨਿਰਧਾਰਤ ਸੀਮਾਵਾਂ ਦੇ ਤਹਿਤ ਪ੍ਰਾਪਤ ਹੁੰਦੀ ਹੈ। ਗਰੀਬ ਅਤੇਲੋੜਵੰਦਵਿਦਿਆਰਥੀਆਂਨੂੰਨਾਕੇਵਲਟਿਊਸ਼ਨਫੀਸਵਿੱਚਰਿਆਇਤ ਮਿਲਦੀ ਹੈ ਸਗੋਂ ਉਨ੍ਹਾਂ ਨੂੰ ਪੁਸਤਕ ਭੰਡਾਰ ਵਿੱਚੋਂ ਪੁਸਤਕਾਂ ਵੀ ਉਪਲੱਬਧ ਕਰਵਾਈਆਂ ਜਾਂਦੀਆਂ ਹਨ ਅਤੇ ਯੂਨੀਵਰਸਿਟੀ/ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਪ੍ਰਵਾਨਿਤ ਸਕਾਲਰਸ਼ਿਪ ਤੇ ਫੈਲੋਸ਼ਿਪ ਨਿਯਮਾਂ ਅਨੁਸਾਰ ਪ੍ਰਦਾਨ ਕੀਤੀਆਂ ਜਾਂਦੀਆਂ ਹਨ ।

 • ਅਨੁਸੂਚਿਤ ਜਾਤੀ / ਜਨਜਾਤੀ ਨਾਲ ਸੰਬੰਧ ਰੱਖਣ ਵਾਲੇ ਵਿਦਿਆਰਥੀ ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ 25000/ ਤੋਂ ਵੱਧ ਨਾ ਹੋਵੇ, ਭਾਰਤ ਸਰਕਾਰ ਦੇ ਵਜ਼ੀਫੇ ਲਈ ਅਰਜ਼ੀ ਦੇ ਸਕਦੇ ਹਨ ।ਜੋ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ, ਉਨ੍ਹਾਂ ਦੀ ਪੂਰੀ ਫ਼ੀਸ ਵੀ ਮੁਆਫ ਕੀਤੀ ਜਾਂਦੀ ਹੈ ।
 • ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀ ਜੋ ਕਿ ਪੰਜਾਬ ਨਾਲ ਸੰਬੰਧ ਰੱਖਦੇ ਹਨ ਅਤੇ ਰਾਜ ਦੇ ਵਿੱਦਿਅਕ ਅਦਾਰਿਆਂ ਵਿੱਚ ਹੀ ਪੜ੍ਹਦੇ ਹਨ ਅਤੇ ਜਿਨ੍ਹਾਂ ਦੇ ਪਰਿਵਾਰ ਦੀ ਆਮਦਨ 100000 ਸਾਲਾਨਾ ਤੋਂ ਵੱਧ ਨਾ ਹੋਵੇ, ਇਸ ਯੋਜਨਾ ਤਹਿਤ ਵਜ਼ੀਫ਼ਾ ਲੈ ਸਕਦੇ ਹਨ ।

ਜ਼ਰੂਰੀ ਸੂਚਨਾ : ਪੰਜਾਬ ਸਰਕਾਰ ਦੇ ਪੱਤਰ ਨੰਬਰ 2/9-2002ਸਕਾਲਰਸ਼ਿਪ।(8)ਅਨੁਸਾਰ :-ਅਨੁਸੂਚਿਤ ਜਾਤੀਆਂ/ ਜਨ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਜਾਤ ਦਾ ਸਰਟੀਫਿਕੇਟ ਸਬੰਧਤ ਜ਼ਿਲ੍ਹੇ ਦੇ ਰੈਵੀਨਿਊ ਅਥਾਰਿਟੀ ਵੱਲੋਂ ਜਾਰੀ ਹੋਣਾ ਚਾਹੀਦਾ ਹੈ ,ਜੋ ਕਿ ਤਹਿਸੀਲਦਾਰ ਦੇ ਅਹੁਦੇ ਤੋਂ ਘੱਟ ਨਹੀਂ ਹੋਣਾ ਚਾਹੀਦਾ ।

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਪਰਿਵਾਰ ਦੀ ਸਾਲਾਨਾ ਆਮਦਨਨਾਲ ਸਬੰਧਤ ਸਰਟੀਫਿਕੇਟ ਸਬੰਧਿਤ ਜ਼ਿਲ੍ਹੇ ਦੇ ਰੈਵੀਨਿਊ ਅਥਾਰਟੀ ਵੱਲੋਂ ਤਸਦੀਕ ਹੋਣਾ ਚਾਹੀਦਾ ਹੈ ।

ਵਿਦਿਆਰਥੀਆਂ ਨੂੰ ਉਪਰੋਕਤ ਅਨੁਸਾਰ ਭਾਰਤ ਸਰਕਾਰ ਵੱਲੋਂ ਨਿਰਧਾਰਤ ਪਰਿਵਾਰ ਦੀ ਸਾਲਾਨਾ ਆਮਦਨ ਦੀ ਦਰ ਬਾਰੇ ਲੋੜੀਂਦਾ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ ।

ਆਨਲਾਈਨ ਫਾਰਮ ਨਾਲ ਲੋੜੀਂਦੇ ਦਸਤਾਵੇਜ਼ ਹੇਠ ਲਿਖੇ ਅਨੁਸਾਰ ਹਨ :

 • ਆਮਦਨ ਸਬੂਤ :ਸਵੈ ਰੋਜ਼ਗਾਰ ਵਾਲੇ ਮਾਪੇ /ਸਰਪ੍ਰਸਤ ਆਪਣੇ ਸਾਰੇ ਵਸੀਲਿਆਂ ਤੋਂ ਆਮਦਨ ਸਬੰਧੀ ਸਵੈ ਘੋਸ਼ਣਾ ਨਾਲ ਜੁਡੀਸ਼ੀਅਲ ਸਟੈਂਪ ਪੇਪਰ ਹਲਫੀਆ ਬਿਆਨ ਤੇ ਦੇਣਗੇ ਇੰਮਪਲਾਈਜ਼ ਮਾਪੇ /ਸਰਪ੍ਰਸਤ ਆਪਣੇ ਵਿਭਾਗ ਦੇ ਇਮਪਲਾਇਰ ਤੋਂ ਆਪ ਆਮਦਨ ਸੰਬੰਧੀ ਸਰਟੀਫਿਕੇਟ ਦੇਣਗੇ ਅਤੇ ਕਿਸੇ ਹੋਰ ਵਸੀਲੇ ਤੋਂ ਵਾਧੂ ਆਮਦਨ ਬਾਰੇ ਨਾਨ ਜੁਡੀਸ਼ੀਅਲ ਸਟੈਂਪ ਪੇਪਰ ‘ਤੇ ਸਵੈ ਘੋਸ਼ਣਾ ਦੇਣਗੇ।
 • ਵਿਦਿਆਰਥੀ ਦੇ ਚਾਲੂ ਬੈਂਕ ਅਕਾਊਂਟ ਦੀ ਪਾਸ ਬੁੱਕ ਦੇ ਪਹਿਲੇ ਪੇਜ ਦੀ ਕਾਪੀ: ਜਿਸ ਵਿੱਚ ਕਰੈਕਟ ਬੈਂਕ ਅਕਾਊਂਟ ਆਈ .ਐੱਫ .ਸੀ ਕੋਡ ਸਾਫ- ਸਾਫ ਹੋਵੇ ।ਬੈਂਕ ਅਕਾਊਂਟ ਆਧਾਰ ਕਾਰਡ ਨਾਲ ਲਿੰਕ ਹੋਣਾ ਅਤਿਜ਼ਰੂਰੀ ਹੈ ।
 • ਆਈਡੈਂਟਿਟੀ ਪਰੂਫ : ਆਧਾਰ ਕਾਰਡ ਜਾਂ ਰਾਸ਼ਨ ਕਾਰਡ /ਵੋਟਰ ਕਾਰਡ ਦੀ ਕਾਪੀ ।
 • ਦਸਤਾਵੇਜ਼ ਸਬੂਤ : ਵਿਦਿਆਰਥੀ ਦੇ ਲੇਟੈਸ਼ਟ ਫੋਟੋ, ਅਨੁਸੂਚਿਤ ਪਛੜੀ ਜਾਤੀ ਦਾ ਸਰਟੀਫਿਕੇਟ, ਪਿਛਲੀ ਕਲਾਸ ਪਾਸ ਕਰਨ ਦਾ ਸਰਟੀਫਿਕੇਟ,ਡੋਮੀਸਾਈਲ ਸਰਟੀਫਿਕੇਟ, ਦਸਵੀਂ ਪਾਸ ਦਾ ਸਰਟੀਫਿਕੇਟ ,ਈ .ਮੇਲ .ਆਈ . ਡੀ ਅਤੇ ਮੋਬਾਇਲ ਨੰਬਰ, ਕਾਲਜਫੀਸਰਸੀਦਦੀਕਾਪੀ, 75% ਹਾਜ਼ਰੀਜ਼ਰੂਰੀਹੈ।
 • ਉਪਰੋਕਤ ਦਸਤਾਵੇਜ਼ ਤੋਂ ਬਿਨਾਂ ਕੋਈ ਵੀ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ। ਟਿਊਟਰ ਸਾਹਿਬਾਨ ਆਪਣੇ ਪੱਧਰ ‘ਤੇ ਇਹ ਯਕੀਨੀ ਬਣਾਉਣ ਕਿ ਸਾਰੇ ਦਸਤਾਵੇਜ਼ /ਤੱਥ ਸਹੀ ਅਤੇ ਦਰੁਸਤ ਹਨ ਅਤੇ ਵਿਦਿਆਰਥੀ ਇਕ ਹੀ ਸੰਸਥਾ ਤੋਂ ਅਤੇ ਇੱਕ ਹੀ ਸਕੀਮ ਅਧੀਨ ਵਜ਼ੀਫ਼ੇ ਲਈ ਅਪਲਾਈ ਕਰ ਰਿਹਾ ਹੈ ।

ਮਹਾਸ਼ਾ ਸ਼ਾਂਤੀ ਪ੍ਰਕਾਸ਼ ਸੌਭਾਗਿਆ ਰਾਣੀ ਫਾਊਂਡੇਸ਼ਨ ਵੱਲੋਂ ਪ੍ਰਤਿਭਾਸ਼ਾਲੀ ਲੋੜਵੰਦ ਵਿਦਿਆਰਥੀਆਂ ਲਈ ਸੈਸ਼ਨ 2008-09 ਤੋਂ ਹਰ ਸਾਲ ਲਈ ਚਾਰ ਵਜ਼ੀਫੇ ਚਾਲੂ ਕੀਤੇ ਗਏ ਸਨ।ਇਸ ਵਜ਼ੀਫ਼ੇ ਦੀ ਸਹੂਲਤ ਵਿਦਿਆਰਥੀਆਂ ਨੂੰ ਪੂਰੇ ਕੋਰਸ ਦੌਰਾਨ ਦਿੱਤੀ ਜਾਵੇਗੀ। ਇਸ ਤੋਂ ਭਾਵ ਹੈ ਕਿ ਸਾਲ 2011-12 ਤੋਂ ਹਰ ਸਾਲ 12 ਵਿਦਿਆਰਥੀਆਂ ਨੂੰ ਵਜ਼ੀਫ਼ੇ ਪ੍ਰਦਾਨ ਕੀਤੇ ਜਾਣਗੇ ।ਵਜ਼ੀਫ਼ਾ ਹਾਸਲ ਕਰਨ ਦੇ ਇੱਛੁਕ ਅਤੇ ਯੋਗ ਵਿਦਿਆਰਥੀਆਂ ਤੋਂ ਹਰ ਸਾਲ ਬਿਨੈ-ਪੱਤਰ ਦੀ ਮੰਗ ਕੀਤੀ ਜਾਂਦੀ ਹੈ।ਵਜ਼ੀਫੇ ਦੀ ਸਾਲਾਨਾ ਰਕਮ 5000/ਪ੍ਰਤੀ ਵਿਦਿਆਰਥੀ ਹੈ ।